ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਡਾ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਦਾ ਬੇਮਿਸਾਲ ਯੋਗਦਾਨ।

ਸਮਾਜ ਵਿੱਚ ਹਰ ਵਿਅਕਤੀ ਦੀ ਆਮਦ ਸਮਾਜ ਲਈ ਕੁਝ ਨਾਂ ਕੁਝ ਨਵਾਂ ਅਨੋਖਾ ਅਤੇ ਸਮਾਜ ਅਤੇ ਦੇਸ਼  ਲਈ ਕੁਝ ਕਰਨ  ਲਈ ਹੁੰਦੀ ਹੈ। ਬਹੁਤ ਘੱਟ ਲੋਕ ਹਨ ਜਿੰਨਾਂ ਨੂੰ ਦੁਨੀਆਂ ਯਾਦ ਰੱਖਦੀ ਹੋਈ ਉਹਨਾ ਦੇ ਦਿਨ ਮਨਾਉਂਦੀ ਹੈ ਭਾਵ ਉਹਨਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਲਈ ਪ੍ਰਸੰਸ਼ਾ ਕਰਦੀ ਹੈ।  ਪਰ ਉਹਨਾਂ ਸ਼ਖਸ਼ੀਅਤਾਂ ਦਾ ਜਦੋਂ ਕੋਈ ਸਬੰਧ ਕਿਸੇ ਰਾਜਨੀਤਕ ਪਾਰਟੀ ਨਾਲ ਜੁੜ ਜਾਦਾਂ ਤਾਂ ਲੋਕ ਉਹਨਾਂ ਨੂੰ ਨਿਰਪੱਖ ਨਜਰ ਨਾਲ ਨਹੀ ਤੱਕਦੇ।ਬੇਸ਼ਕ ਉਹਨਾ ਦੇ ਦੇਸ਼ ਦੀ ਅਜਾਦੀ ਵਿੱਚ ਪਾਇਆ ਯੋਗਦਾਨ ਕਿਸੇ ਗੱਲ ਤੋ ਘਟ ਨਹੀ ਸੀ।
ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਅਤੇ ਹਜ਼ਾਰਾਂ ਹੋਰ ਸ਼ਹੀਦ ਜਿੰਨਾ ਨੇ ਆਪਣਾ ਯੋਗਦਾਨ ਪਾਇਆ ਪਰ ਉਹਨਾਂ ਦਾ ਸਬੰਧ ਕਿਸੇ ਰਾਜਨੀਤਕ ਦਲ ਨਾਲ ਨਹੀ ਸੀ ਇਸ ਲਈ ਅੱਜ ਹਰ
ਰਾਜਨੀਤਕ,ਸਮਾਜਿਕ,ਧਾਰਿਮਕ ਵਰਗ ਦੇ ਲੋਕ ਉਹਨਾਂ ਨੂੰ ਸਿੱਜਦਾ ਕਰਦੇ ਹਨ।
ਜਿਵੇ ਅਸੀ ਦੇਖਦੇ ਹਾਂ ਕਿ  ਦੇਸ਼ ਦੀ ਅਜਾਦੀ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ,ਪੰਡਤ ਜਵਾਹਰ ਲਾਲ ਨਹਿਰੂ,ਲਾਲ ਬਹਾਦਰ ਸ਼ਾਸ਼ਤਰੀ ਦਾ ਯੋਗਦਾਨ ਜਾਂ ਡਾ ਸ਼ਿਆਮਾ ਪ੍ਰਸ਼ਾਦ ਮੁੱਖਰਜੀ,ਪੰਡਤ ਦੀਨ ਦਿਆਲ ਉਪਾਧਿਆਏ ਦਾ ਯੋਗਦਾਨ ਵੀ ਕਿਸੇ ਗੱਲੋਂ ਘੱਟ ਨਹੀ ਸੀ ਪਰ ਰਾਜਨੀਤਕ ਵਿੱਚ
ਭਾਗਾੀਦਾਰੀ ਕਾਰਣ ਉਹ ਲੋਕ ਜੋ ਖੂਦ ਵੀ ਰਾਜਨੀਤੀ ਨਾਲ ਸਬੰਧਤ ਹਨ ਉਹ ਇਹਨਾਂ ਸ਼ਖਸ਼ੀਅਤਾਂ ਨੂੰ ਮੇਰੇ ਤੇਰੇ ਵਿੱਚ ਵੰਡ ਦਿੰਦੀ ਹੈ।ਇਸੇ ਕਾਰਣ ਅਸੀ ਦੇਖਿਆਂ ਕਿ ਜਦੋਂ ਕਾਗਰਸ ਪਾਰਟੀ ਦੇਸ਼ ਤੇ ਰਾਜ ਕਰ ਰਹੀ ਸੀ ਤਾਂ ਉਸ ਸਮੇ ਡਾ.ਸਿਆਮਾ ਪ੍ਰਸ਼ਾਦ ਮੁੱਖਰਜੀ ਅਤੇ ਪੰਡਤ ਦੀਨ ਦਿਆਲ ਉਪਾਧਿਆਏ ਜੀ  ਨੂੰ ਸਰਕਾਰੀ ਪੱਧਰ ਤੇ ਘੱਟ ਮਾਨਤਾ ਦਿੱਤੀ ਜਾਂਦੀ ਸੀ ਜਿਵੇਂ ਹੁਣ ਮਜੋਦਾ ਸਮੇਂ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ,ਸ਼੍ਰੀਮਤੀ ਇੰਦਰਾ ਗਾਂਧੀ ਰਾਜੀਵ ਗਾਂਧੀ ਬਾਰੇ ਪਰ ਅਜਿਹਾ ਨਹੀ ਹੋਣਾ ਚਾਹੀਦਾ ਦੇਸ਼ ਦੀ ਅਜਾਦੀ ਜਾਂ ਦੇਸ਼ ਨੂੰ ਅਖੰਡਤ ਰੱਖਣ ਲਈ ਪਾਏ ਯੋਗਦਾਨ ਅਤੇ ਦਿੱਤੀ ਕੁਰਬਾਨੀ ਨੂੰ ਕੋਈ ਵੀ ਸਰਕਾਰ ਹੋਵੇ ਯਾਦ ਕੀਤਾ ਜਾਣਾ ਚਾਹੀਦਾ ਹੈ ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ ਵੱਲੋ ਕੀਤੇ ਸੱਤਿਆਗ੍ਰਹਿ ਅੰਦੋਲਨ ਕਾਰਨ ਅੱਜ ਅਸੀ ਜੰਮੂ-ਕਸ਼ਮੀਰ ਦੀ ਯਾਤਰਾ ਬਿੰਨਾ ਕਿਸੇ ਪਰਮਿਟ ਦੇ ਕਰ ਸਕਦੇ ਹਾਂ।ਡਾ.ਸਿਆਮਾ ਪ੍ਰਸ਼ਾਦ ਮੁਖਰਜੀ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਏ ਰੱਖਣ ਹਿੱਤ ਪਾਏ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ।
ਡਾ.ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਨਮ ਇੱਕ ਬ੍ਰਾਹਮਣ ਬੰਗਾਲੀ ਪ੍ਰੀਵਾਰ ਵਿੱਚ 6 ਜੁਲਾਈ 1901 ਨੂੰ ਇੱਕ ਪੜੇ ਲਿਖੇ ਪ੍ਰੀਵਾਰ ਵਿੱਚ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਆਸ਼ਤੋਸ਼ ਮੁਖਰਜੀ ਸੀ ਜੋ ਪੱਛਮੀ ਬੰਗਾਲ ਹਾਈ ਕੋਰਟ ਦੇ ਜੱਜ ਸਨ ਅਤੇ ਉਹ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਸਲਰ ਵੀ ਰਹੇ ਅਤੇ ਉਹਨਾਂ ਦੇ ਦਾਦਾ ਸ਼੍ਰੀ ਗੰਗਾਨਾਥ ਮੁਖਰਜੀ ਜੀ ਦਾ ਜਨਮ ਜਿਰਾਤ ਵਿੱਚ ਹੋਇਆ ਅਤੇ ਬਾਅਦ ਵਿੱਚ ਉਹ ਬੰਗਾਲ(ਕਲਕੱਤਾ ਵਿੱਚ ਆਕੇ ਰਹਿਣ ਲੱਗੇ।
ਡਾ ਮੁਖਰਜੀ  ਦੇਸ਼ ਦੀ ਅਜਾਦੀ ਤੋਂ ਬਾਅਦ ਬਣੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੀ ਸਰਕਾਰ ਵਿੱਚ ਉਦਯੋਗ ਅਤੇ ਪੂਰਤੀ ਮੰਤਰੀ ਬਣਾਇਆ ਗਿਆ ਜਿਸ ਨੂੰ ਅੱਜ ਕਲ ਉਦਯੋਗ ਅਤੇ ਵਣਜ ਵਿਭਾਗ ਦਾ ਨਾਮ ਦਿੱਤਾ ਗਿਆ ਹੈ।ਪਰ ਕੁਝ ਸਮੇ ਬਾਅਦ ਹੀ ਲਿਆਕਤ ਨਹਿਰੂ ਸਮਝੋਤੇ ਦੇ ਵਿਰੋਧ ਵਿੱਚ ਇਹਨਾਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਆਰ.ਐਸ.ਐਸ.ਦੀ ਮਦਦ ਨਾਲ ਭਾਰਤੀ ਜੰਨ ਸੰਘ ਪਾਰਟੀ ਬਣਾਈ ਜਿਸ ਦੇ ਉਹ ਪਹਿਲੇ ਪ੍ਰਧਾਨ ਬਣੇ ਜੋੋ 1951 ਵਿੱਚ ਭਾਰਤੀ ਜੰਤਾ ਪਾਰਟੀ ਬਣ ਗਈ ਜਿਸ ਦੇ ਉਹ ਰਚਨਹਾਰੇ ਸਨ।ਡਾ.ਸ਼ਿਆਮਾ ਪ੍ਰਸ਼ਾਦ ਮੁੱਖਰਜੀ ਸਰਬ ਭਾਰਤੀ ਹਿੰਦੂ ਮਹਾਸਭਾ ਦੇ 1943 ਤੋਂ 1946 ਤੱਕ ਪ੍ਰਧਾਨ ਰਹੇ।1953 ਵਿੱਚ ਜਦੋਂ ਉਹ ਜੰਮੂ ਕਸ਼ਮੀਰ ਰਾਜ ਦਾ ਬਾਰਡਰ ਕਰਾਸ ਕਰ ਰਹੇ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਕਿਉਕਿ ਉਸ ਸਮੇਂ ਜੰਮੂ ਕਸ਼ਮੀਰ ਜਾਣ ਲਈ ਵਿਸ਼ੇਸ ਪਰਮਿਟ ਲੈਣਾ ਪੈਂਦਾ ਸੀ।
ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਸਵਾਮੀ ਪਰਨਵਾਨੰਦਾ ਦੇ ਵਿਚਾਰਾਂ ਤੋ ਬਹੁਤ ਪ੍ਰਭਾਵਿਤ ਸਨ ਅਤੇ ਉਹ ਉਹਨਾਂ ਨੂੰ ਆਪਣਾ ਗੁਰੁ ਸਮਝਦੇ ਸਨ।
ਡਾ.ਸ਼ਿਆਮਾ ਪ੍ਰਸ਼ਾਦ ਮੁਖਰਜੀ ਸ਼ੁਰੂ ਤੋਂ ਹੀ ਪੜਨ ਵਿੱਚ ਹੁਸ਼ਿਆਰ ਸਨ ਉਹਨਾਂ ਆਪਣੀ ਬੀ.ਏ ਤੱਕ ਦੀ ਪੜਾਈ ਪ੍ਰਜੇਡੇਂਸੀ ਕਾਲਜ ਕਲਕੱਤਾ ਤੋਂ ਫਸਟ ਡਵੀਜਨ ਵਿੱਚ ਪਾਸ ਕੀਤੀ।ਉਹਨਾਂ ਦਾ ਵਿਆਹ ਸੁਭਾ ਦੇਵੀ ਨਾਲ 1922 ਵਿੱਚ ਹੋਇਆ 1923 ਵਿੱਚ ਉਹਨਾਂ ਆਪਣੀ ਐਮ,ਏ,ਬੰਗਾਲੀ ਭਾਸ਼ਾ ਦੀ ਕੀਤੀ ।1924 ਵਿੱਚ ਹੀ ਉਹਨਾਂ ਨੂੰ ਕਲਕੱਤਾ ਯੂਨੀਵਰਸਿਟੀ ਦਾ ਸੈਨਟ ਮੈਬਰ ਲਿਆ ਗਿਆ।ਉਸੇ ਸਾਲ ਉਹਨਾਂ ਆਪਣੀ ਲਾਅ ਦੀ ਡਿਗਰੀ ਪੂਰੀ ਕਰਕੇ ਕਲਕੱਤਾ ਹਾਈਕੋਰਟ ਵਿੱਚ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।
1926 ਵਿੱਚ ਉਹ ਲੰਡਨ ਦੇ ਲਿੰਕਨ ਕਾਲਜ  ਵਿਖੇ ਆਪਣੀ ਲਾਅ ਦੀਪੜਾਈ ਪੂਰੀ ਕਰਨ ਲਈ ਚਲੇ ਗਏ।
1934 ਵਿੱਚ ਉਹ ਸਬ ਤੋਂ ਛੌਟੀ ਉਮਰ ਵਿਚ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਸਲਰ ਨਿਯੁਕਤ ਕੀਤੇ ਗਏ।ਉਹਨਾਂ ਦੇ ਕਾਰਜਕਾਲ ਵਿੱਚ ਹੀ ਡਾ ਰਬਿੰਦਰਨਾਥ ਟੈਗੋਰ ਇਕ ਕੰਨਵੇਨਸ਼ਨ ਨੂੰ ਸੰਬੋਧਨ ਕਰਨ ਲਈ ਆਏ ਜਿੰਂਾ ਨੇ ਆਪਣਾ ਭਾਸ਼ਣ ਬੰਗਲੀ ਭਾਸ਼ਾ ਵਿੱਚ ਦਿੱਤਾ।1938 ਵਿੱਚ ਕਲਕੱਤਾ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਡਾਕਟਰਰੇਟ ਦੀ ਡਿਗਰੀ ਨਾਲ ਨਿਵਾਜਿਆ ਗਿਆ।
ਡਾ ਸਿਆਮਾ ਪ੍ਰਸ਼ਾਦ ਮੁਖਰਜੀ ਨੇ ਸ਼ੇਖਅਬਦੁਲਾ ਦੀ ਤਿੰਨ ਰਾਸ਼ਟਰ ਸਿਧਾਤ ਦਾ ਵਿਰੋਧ ਕੀਤਾ ਉਹਨਾਂ ਨਾਹਰਾ ਦਿੱਤਾ ਏਕ ਦੇਸ਼ ਮੈਂ ਦੋ ਵਿਧਾਨ,ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀ ਚੱਲਣਗੇ।ਦੇਸ਼ ਦੀ ਅਜਾਦੀ ਤੋਂ ਬਾਅਦ ਵੀ ਜੰਮੂ ਕਸ਼ਮੀਰ ਦਾ ਆਪਣਾ ਝੰਡਾ ਸੀ ਅਤੇ ਭਾਰਤ ਦੇ ਤਿਰੰਗੇ ਦੇ ਬਰਾਬਾਰ ਲਾਇਆ ਜਾਦਾਂ ਸੀ ਜਿਸ ਦਾ ਡਾ.ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਪੂਰਨ ਵਿਰੋਧ ਕੀਤਾ।ਭਾਰਤੀ ਜੰਨ ਸੰਘ ਨੇ ਭਾਰਤੀ ਹਿੰਦੂਮਹਾਂਸਭਾ ਅਤੇ ਜੰਮੂ ਪਰਜਾ ਪ੍ਰੀਸ਼ਦ ਦੇ ਸਹਿਯੋਗ ਨਾਲ ਆਰਟੀਖਲ 370 ਨੂੰ ਹਟਾਉਣ ਲਈ ਸਤਿਹਾਗ੍ਰਹਿ ਅੰਦਲੋਨ ਨੂੰ ਤੇਜ ਕਰ ਦਿੱਤਾ।ਉਹਨਾਂ ਜੰਮੂ ਕਸ਼ਮੀਰ ਜਾਣ ਲਈ ਵਿਸ਼ੇਸ ਆਗਿਆ ਲੈਣ ਦਾ ਵਿਰੋਧ ਕਰਦਿਆਂ 1953 ਈਸਵੀ ਵਿੱਚ ਕਸ਼ਮੀਰ ਵਿੱਚ ਜਾਕੇ ਭੁੱਖ ਹੜਤਾਲ ਰੱਖਣ ਲਈ ਜਾਦੇ ਹੋਏ ਪਰ ਉਹਨਾਂ ਨੂੰ ਆਗਿਆ ਨਹੀ ਦਿੱਤੀ ਗਈ। ਜਿਸ ਕਾਰਣ 11ਮਈ ਨੂੰ ਉਹਨਾਂ ਨੂੰ ਲੱਖਣਪੁਰ ਬਾਰਡਰ ਤੇ ਗ੍ਰਿਫਤਾਰ ਕਰ ਲਿਆ ਗਿਆ।ਉਹਨਾਂ ਵੱਲੋਂ ਕੀਤੇ ਸਘਰੰਸ਼ ਕਾਰਣ ਵਿਸ਼ੇਸ ਪਹਿਚਾਣ ਪੱਤਰ ਵਾਲਾ ਨਿਯਮ ਹਟਾ ਦਿੱਤਾ ਗਿਆ।
ਉਹਨਾ ਦੀ ਸੋਚ ਕਾਰਨ ਹੀ ਭਾਰਤੀ ਜੰਤਾ ਪਾਰਟੀ ਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਨੂੰ ਖਤਮ ਕਰ ਦਿਅਤੇ 23 ਜੂਨ 1953 ਨੂੰ ਹਿਰਾਸਤ ਦੋਰਾਨ ਹੀ ਉਹਨਾਂ ਦੀ ਮੋੱਤ ਹੋ ਗਈ।ਸਰਕਾਰ ਵੱਲੋ ਉਹਨਾ ਦੇ ਨਾਮ ਤੇ ਕਈ ਭਲਾਈ ਸਕੀਮਾ ਚਲਾਈਆ ਜਾ ਰਹੀਆ ਹਨ।  ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਕਦੇ ਵੀ ਆਪਣੇ ਵਿਚਾਰਾਂ ਦੇ ਵਿਰੋਧ ਵਿਚ ਸਮਝੌਤਾ ਨਹੀ ਕੀਤਾ ਦੋ ਵਾਰ ਮੰਤਰੀਮੰਡਲ ਵਿਚ ਹੋਣ ਦੇ ਬਾਵਜੂਦ ਉਹਨਾ ਮੰਤਰੀ ਦਾ ਆਹੁਦਾ ਵੀ ਛੱਡ ਦਿੱਤਾ ਜਿਸ ਕਾਰਨ ਸਾਡੇ ਅਜ ਦੇ ਰਾਜਨੀਤਿਕ ਨੇਤਾਵਾ ਨੂੰ ਉਹਨਾ ਤੋ ਸਿਖਿਆ ਲੈਣੀ ਚਾਹੀਦੀ ਹੈ ਖਾਸਕਰ ਭਾਰਤੀ ਜੰਤਾ ਪਾਰਟੀ ਦੇ ਨੇਤਾਵਾਂ ਨੂੰ ਤਾਂ ਜਰੂਰ ਅਮਲ ਕਰਨਾ ਚਾਹੀਦਾ ਹੈ।
ਅਜ ਸਰਕਾਰ ਵੱਲੋ ਯਾਦ ਕਰਦਿਆ ਉਹਨਾ ਦੀ ਯਾਦ ਵਿੱਚ ਸੈਕੜੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਲੇਖਕ ਡਾ.ਸੰਦੀਪ ਘੰਡ
ਸੇਵਾ ਮੁਕਤ ਅਧਿਕਾਰੀ
ਲਾਈਫ ਕੋਚ
ਮਾਨਸਾ
9478231000

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin